ਦਿਨ ਢਲਦੇ ਨੂੰ ਯਾਦਾਂ ਆਉਦੀਆ ਪੁਰਾਣੀਆਂ ਦਿਲ ਦੀਆਂ ਗੱਲਾਂ
ਦਿਨ ਢਲਦੇ ਨੂੰ
ਯਾਦਾਂ ਆਉਦੀਆ ਪੁਰਾਣੀਆਂ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ,
ਸਾਥ ਉਮਰਾਂ ਦਾ ਕਹਿ
ਪਾ ਜਾਦੀਆ ਨੇ ਦੂਰੀਆਂ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ।
ਹੱਸਿਆ ਤੇ ਫੀਦਾ ਹੋਏ
ਨੈਣ ਸਾਡੇ ਮਜਬੂਰ ਸੀ
ਉਹਨੂੰ ਆਦਤ ਬਣਾ ਬੈਠੇ
ਜੋ ਉਡਦੀ ਹਵਾ ਦੀ ਤੂੜ ਸੀ
ਕੱਢਕੇ ਦਿਲ ਉਹਨਾ
ਸਾਂਭ ਰੱਖੇ ਨੇ ਵਿਚ ਤਿਜੋਰੀਆ,
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ।
ਗੱਲਾ ਉਹਦੀਆਂ ਤੇ ਤਾਲੇ
ਯਾਦਾਂ ਉਹਦੀਆਂ ਨੇ ਸੰਭਾਲੇ
ਇੰਝ ਗਏ ਓ ਸਾਨੂੰ ਛੱਡ ਕੇ
ਜਿਵੇ ਅੰਬਰੋ ਟੁੱਟਦੇ ਨੇ ਤਾਰੇ
ਕਿਹਨੂੰ ਦੇਵਾਂ ਮੈ ਦੋਸ
ਕਿਸਮਤਾ ਸਾਡੀਆਂ ਏ ਨੇ ਮਾੜੀਆਂ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ।
ਕਿਤੇ ਬਹਿਜਾ ਜਾ ਕੇ ਕੱਲਾ
ਲੋਕੀ ਸਮਝਦੇ ਨੇ ਝੱਲਾ
ਸਾਨੂੰ ਸਮਝਾ ਨਾ ਆਈਆਂ
ਕਿਵੇ ਓ ਛੁਡਾਗੇ ਸਾਥੋਂ ਪੱਲਾ
ਉਹਨੂੰ ਮਿਲ ਗੇ ਸਹਾਰੇ
ਅਸੀ ਬੇਸਹਾਰਾ ਹੋ ਗਏ ਆ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ।
ਦੀਪ ਗਗਨ ਇਕ ਤਰਫਾ ਪਿਆਰ ਤੇਰਾ
ਮਹੁੱਬਤਾ ਗੁੜੀਆ ਸੀ ਮੰਗਦਾ
ਨਾਰ ਉਹਨੂੰ ਹੀ ਪਸੰਦ ਕਰੇ
ਜੋ ਹੋਵੇ ਗੋਰੇ ਰੰਗ ਦਾ
ਸਾਥ ਉਮਰਾਂ ਦਾ ਕਹਿ
ਪਾ ਜਾਦੀਆ ਨੇ ਦੂਰੀਆਂ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ,
ਦਿਨ ਢਲਦੇ ਨੂੰ
ਯਾਦਾਂ ਆਉਦੀਆ ਪੁਰਾਣੀਆਂ
ਕੇ ਮੋਹਲਾ ਕੋਈ ਛੇੜੇ ਨਾ
ਦਰਦਾਂ ਨੂੰ ।
ਦਿਨ ਢਲਦੇ ਨੂੰ ਯਾਦਾਂ ਆਉਦੀਆ ਪੁਰਾਣੀਆਂ
0 comments