ਰੱਬਾ ਸਾਡੇ ਪਿਆਰ ਨੂੰ

 ਰੱਬਾ ਸਾਡੇ ਪਿਆਰ ਨੂੰ           ਦਿਲ ਦੀਆ ਗੱਲਾ 


ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ 
ਤੋੜੇ ਨਾ ਦਿਲ ਕੋਈ ਉਹਦਾ 
ਉਹਨੂੰ ਗੁਲਾਬ ਦੇ ਬਦਲੇ 
ਗੁਲਾਬ ਮਿਲ ਜਾਵੇ 
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ ।

ਕਰਦੀ ਉਡੀਕਾ ਜਾਗ ਰਾਤ ਨੂੰ
ਮਾਹੀ ਮਿਲਣ ਸਵੇਰ ਆ ਜਾਵੇ 
ਕਿਦਾ ਕਰਾ ਗੱਲ ਨਾਲ ਮੈ 
ਮੇਰੇ ਵਾਂਗ ਓ ਵੀ ਘਬਰਾਵੇ 
ਦਿਲ ਤੋ ਨਾਜ਼ੁਕ ਏ ਬੜੀ 
ਮੇਰੇ ਵਾਂਗ ਸੱਟ ਦਿਲ ਤੇ ਨਾ ਖਾਵੇ 
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ ......

ਪਰਿਵਾਰ ਵਿਚ ਖਾਨਦਾਨੀਆ ਤੋ 
ਚਲੇ ਚਾਲ ਦਸ ਜਾਵੇ 
ਗੋਰੇ ਚਿਹਰੇ ਪਸੰਦ ਨੇ ਉਹਨੂੰ
ਉਝ ਸੂਟ ਕਾਲੇ ਰੰਗ ਦੇ ਪਾਵੇ
ਹੱਥਾ ਵਿੱਚ ਕੜਾ ਉਹਦੇ 
ਪੰਜਾਬੀ ਜੂਤੀ ਪੈਰਾ ਵਿੱਚ ਪਾਵੇ 
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ ....

ਸਕੂਲ ਵਾਲਾ ਇਸ਼ਕ ਮੇਰਾ 
ਕਾਲਜ ਚ ਚੇਤੇ ਆਵੇ 
ਕਦੇ ਤਾ ਤੂੰ ਮਿਲੇਗਾ ਸੱਜਣਾ 
ਸਿਰ ਚਾਰੇ ਪਾਸੇ ਸੀ ਚੁਕਾਏ 
ਮਿਲੀਆ ਵੀ ਤੇ ਕੀ ਮਿਲੀਆ
ਗੱਲਾ ਛੱਡਣ ਦੀ ਸੱਜਣ ਕਰ ਜਾਵੇ 
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ ।

ਨਾ ਆਉਦਾ ਦਿਨ 5 ਦਸੰਬਰ ਦਾ 
ਨਾ ਸਾਡੀ ਗੱਲ ਬਾਤ ਹੋਵੇ 
ਰਹਿ ਜਾਦੀ ਅਧੂਰੀ ਦਿਲਾ ਵਾਲੀ ਗੱਲ 
ਰੂਹਾਂ ਦਾ ਖਤਮ ਇਤਿਹਾਸ ਹੋਵੇ 
ਪਹਿਲਾ ਪਿਆਰ ਨਾ ਕਿਸੇ ਦਾ ਕਬੂਲ ਹੋਵੇ 
ਮੇਰੀ ਵਾਂਗ ਉਹਦਾ ਵੀ ਪਹਿਲਾ ਪਿਆਰ ਨਾ ਹੋਵੇ
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ 
ਤੋੜੇ ਨਾ ਦਿਲ ਕੋਈ ਉਹਦਾ 
ਤੋੜੇ ਨਾ ਦਿਲ ਕੋਈ ਉਹਦਾ 
ਉਹਨੂੰ ਗੁਲਾਬ ਦੇ ਬਦਲੇ 
ਗੁਲਾਬ ਮਿਲ ਜਾਵੇ 
ਰੱਬਾ ਸਾਡੇ ਪਿਆਰ ਨੂੰ 
ਉਹਦਾ ਪਿਆਰ ਮਿਲ ਜਾਵੇ ।

0 comments