ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ

 ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ 


ਰੇ ਖੁਦਾ ਤੂੰ ਲੋਕਾ ਦੀ ਸੁਣੇ 
ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ
ਨਾ ਦੂਰ ਹੁੰਦੇ ਜੋ ਸੀ ਮੇਰੇ 
ਜੇ ਖੁਦਾ ਤੂੰ ਸੁਣ ਲੈਂਦਾ ।

ਬਚਪਨ ਤੋ ਹੀ ਦੁੱਖ ਮਿਲੇ 
ਨਾ ਸੁਖ ਕੋਈ ਹਿਸੇ ਆਇਆ 
ਬਾਪ ਸ਼ਰਾਬੀ ਸੀ ਮੇਰਾ 
ਮਾਂ ਮੇਰੀ ਨੇ ਮੈਨੂੰ ਤੁਰਨਾ ਸਿਖਾਇਆ 
ਭੈਣਾ ਜੋ ਵਿੱਚ ਕੁੱਖਾ ਦੇ ਮਰੇ 
ਕਰਕੇ ਦਿਹਾੜੀ ਘਰ ਚਲਾਇਆ 
ਭਾਈ ਜੋ ਰਾਮ ਵਰਗਾ 
ਦੁੱਖ ਆਪਣੇ ਸਿਰ ਲੇ ਲੈਂਦਾ 
ਰੇ ਖੁਦਾ ਤੂੰ ਲੋਕਾ ਦੀ ਸੁਣੇ 
ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ 
ਨਾ ਦੂਰ ਹੁੰਦੇ ਜੋ ਸੀ ਮੇਰੇ 
ਜੇ ਖੁਦਾ ਤੂੰ ਸੁਣ ਲੈਂਦਾ ।








ਸੱਚਾ ਇਸ਼ਕ ਮੇਰਾ 
ਵੱਡੇ ਲੋਕਾ ਨਾਲ ਹੋਇਆ 
ਨਾ ਓ ਜਾਣ ਸਕੇ 
ਕਿਨਾ ਮੈ ਰੋਇਆ 
ਸੱਚੀ ਗੱਲ ਦਿਲ ਦੀ 
ਜੇ ਮੈ ਸੁਣਾਵਾਂ 
ਪਿਆਰ ਮੇਰਾ ਉਹਨਾ ਲਈ ਮਜ਼ਾਕ ਹੋਇਆ 
ਰੇ ਖੁਦਾ ਤੂੰ ਲੋਕਾ ਦੀ ਸੁਣੇ 
ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ 
ਨਾ ਦੂਰ ਹੁੰਦੇ ਜੋ ਸੀ ਮੇਰੇ 
ਜੇ ਖੁਦਾ ਤੂੰ ਸੁਣ ਲੈਂਦਾ ।


ਅੱਜ ਦਾਨੀ ਜੋ ਬਣਦੇ ਨੇ 
ਭਿਖਾਰੀ ਮੈ ਉਹਨਾ ਤੋ ਵੱਡਾ ਨਾ ਵੇਖਿਆ 
ਕਿਵੇ ਦੱਸਾ ਖੁਦ ਬੁਰਾ ਹਾ ਮੈ 
ਧਨ ਨੂੰ ਪਾਉਣ ਲਈ ਮਨ ਨੂੰ ਵੇਚ ਰੱਖਿਆ
ਗੁਜਰ ਜਾਣਾ ਇਹਨਾ ਹਵਾਵਾਂ ਨੇ 
ਨਾ ਕਿਨਾਰਿਆਂ ਨੇ ਪਾਣੀ ਨੂੰ ਰੋਕ ਲੈਣਾ 
ਰੇ ਖੁਦਾ ਤੂੰ ਲੋਕਾ ਦੀ ਸੁਣੇ 
ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ 
ਨਾ ਦੂਰ ਹੁੰਦੇ ਜੋ ਸੀ ਮੇਰੇ 
ਜੇ ਖੁਦਾ ਤੂੰ ਸੁਣ ਲੈਂਦਾ ।

ਦੀਪ ਗਗਨ ਸੁਣ ਬੁਧਮੋਰ ਵਾਲੇ 
ਜੋ ਤੂੰ ਲਿਖੇ ਨੂੰ ਨਾ ਕੋਈ ਸਮਝ ਪਾਉਂਦਾ 
ਬਜ਼ੁਰਗਾਂ ਨੂੰ ਘਰੋ ਕੱਢਕੇ 
ਬਾਹਰੋਂ ਮਿੱਟੀ ਦੀ ਮੂਰਤ ਨੂੰ ਲਿਆਉਂਦਾ 
ਰੇ ਖੁਦਾ ਤੂੰ ਲੋਕਾ ਦੀ ਸੁਣੇ 
ਇਕ ਗੱਲ ਮੇਰੀ ਵੀ ਤੂੰ ਸੁਣ ਲੈਂਦਾ 
ਨਾ ਦੂਰ ਹੁੰਦੇ ਜੋ ਸੀ ਮੇਰੇ 
ਜੇ ਖੁਦਾ ਤੂੰ ਸੁਣ ਲੈਂਦਾ ।







1 comments

  1. How do you make money from sports betting? - Work
    As 바카라사이트 a business choegocasino owner, you can bet and win on sports You can do that if you are placing a bet on any sport you งานออนไลน์ love.

    ReplyDelete