ਪੰਜਾਬ ਮੇਰਿਆ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ
ਭੁੱਲ ਕੇ ਗੁਰੂਆਂ ਦੀਆ ਮੱਤਾ
ਪਖੰਡੀਆ ਘਰ ਲਾਏ ਡੇਰੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ।
ਪਹਿਲੀ ਵੰਡ ਨਾ ਗਈ ਭੁਲਾਈ
ਦੂਜੀ ਨੇ ਆਉਣ ਸੀ ਘੇਰੇ
ਪਾਣੀ ਦਾ ਵਿਚ ਨਾ ਪਾ ਕੇ ਝਗੜਾ
ਦੋ ਦਿਲ ਕਰਤੇ ਦੂਰ ਦਰੇੜੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ।
ਕਰਕੇ ਦਿਹਾੜੀ ਪੁੱਤ ਮਾਪਿਆਂ
ਪੜ੍ਹਨ ਸਕੂਲੇ ਲਾਇਆ
ਕਰਕੇ ਡਿਗਰੀ ਕਰੇ love marriage ਆ
ਕੋਈ ਰਿਸ਼ਤੇਦਾਰ ਘਰ ਨਾ ਆਇਆ
ਇਕ ਸਾਲ ਦੇ ਪਿਛੋਂ ਛੱਡ ਕੇ ਤੁਰਗੀ
ਇਹ ਰਿਵਾਜ ਸਮਝ ਨਾ ਆਇਆ ਮੇਰੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ।
ਲਾ ਕੇ ਲੱਖਾ ਬਾਹਰ ਦੌੜਦੇ
ਕੌਣ ਸੰਭਾਲੇ ਜਵਾਨੀ
ਕਹਿੰਦੇ, ਪਹਿਲਾ ਵਾਗ ਨਾ ਰਿਹਾ ਪੰਜਾਬ
ਲੋਕਾ ਵਿੱਚ ਆ ਗਈ ਏ ਬੇਈਮਾਨੀ
ਭੁਲਦੀਆ ਜਾਦੀਆ ਨੇ ਮੁਟਿਆਰਾਂ
ਪਾਉਣੀਆਂ ਸੂਟ-ਸਲਵਾਰਾ
ਜੀਨਸਾ ਆ ਗਈਆ ਨੇ ਸਾਡੇ ਵਿਚ ਵਿਹੜੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ।
ਬਦਮਾਸੀ ਵਾਲੇ ਸੌਂਕ ਨੇ ਪਾਲੇ
ਮਾਪੇ ਨਾ ਜੀ ਜਾਂਦੇ ਸੰਭਾਲੇ
ਬਹਿ ਮੋਟਰਾ ਨਸੇ ਜੀ ਕਰਦਾ
ਲੇ ਕੇ ਚਾਰ ਦੋਸਤ ਵਿੱਚ ਹਨੇਰੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ।
ਇੰਗਲਿਸ਼ ਬੋਲਣ ਨਾਲ ਮਾਣ ਹੋ ਗਿਆ
ਭੁੱਲੀ ਬੈਠਾ ਸਬਦ ਪੰਜਾਬੀ ਦੇ
ਅੱਧੋ ਵੱਧ ਪੰਜਾਬ ਨੂੰ ਹੁਣ ਚੰਗੇ ਨੀ ਲਗਦੇ
ਬੰਦੇ ਜੋ ਬੋਲੇ ਵਿਚ ਪੁਆਧੀ ਦੇ
ਘਰ ਦਾ ਖਜਾਨਾ ਲੁਟਾ ਕੇ
ਦੀਪ ਕਿਉ ਹੱਸਦਾ ਏ ਮੇਰੇ ਤੇ
ਕੀ ਬਣੂ ਪੰਜਾਬ ਮੇਰਿਆ
ਆਉਣ ਵਾਲੇ ਵਿਚ ਵੇਲੇ ਦੇ ।
0 comments