ਬਾਬਲੇ ਘਰ ਜਿੰਦਗੀ
ਦਿਲ ਦੀਆਂ ਗੱਲਾਂ
ਵਿੱਚ ਪ੍ਰਦੇਸਾਂ ਆ ਕੇ ਵੀਰਿਆ
ਪੀਂਘਾ ਦੁੱਖਾਂ ਤੇ ਪਾਉਣ ਲਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ ।
ਚੜਦਾ ਸੀ ਸੂਰਜ ਵਿਚ ਵਿਹੜੇ ਦੇ
ਨਾਲ ਸਹੇਲੀਆਂ ਖੇਡ ਦੇ ਸੀ ਵਿਚ ਵਿਹੜੇ ਦੇ
ਯਾਦ ਆ ਮੈਨੂੰ ਓ ਦਿਨ ਵੀਰਿਆ
ਝਿੜਕਾਂ ਤੇਰੇ ਪਿਛੇ ਸੀ ਜਦੋਂ ਮੈ ਖਾਣ ਲੱਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ ।
ਹੱਸਦਾ ਹੱਸਦਾ ਲੰਘਿਆ ਬਚਪਨ
ਫਿਰ ਜਵਾਨੀ ਆਉਣ ਲਗੀ
ਬਾਬਲਾ ਚਾਹੁੰਦਾ ਨਾ ਦੂਰ ਕਰਦਾ ਮੈਨੂੰ
ਫਿਰ ਬਚੋਲਨ ਮੁੰਡੇ ਦੇ ਗੁਣ ਗਾਣ ਲਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ
ਇਕ ਗੱਲ ਨਾ ਵੀਰਿਆ ਵੇ ਮੈਨੂੰ ਸਮਝ ਆਈ
ਜਿੰਦਗੀ ਭਰ ਉਹਨਾ ਮੈਨੂੰ ਕੰਡਿਆਂ ਚ ਰਖਿਆ
ਕਿਉ ਫੁਲਾ ਵਾਲੀ ਗੱਡੀ ਘਰੋ ਮੈਨੂੰ ਲੈਣ ਆਈ
ਮੈਂ ਤਾ ਮਨਕੇ ਕਹਿਣਾ ਬਾਬਲੇ ਦਾ
ਦੁਖਾ ਚ ਜਿੰਦਗੀ ਹਡਾਉਣ ਲਗੀ
22ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ
ਮੈ ਏ ਨਹੀ ਕਹਿੰਦੀ
ਕੀ ਮਾੜੇ ਨੇ ਮੇਰੇ ਸੋਹਰਾ ਤੇ ਸਾਸੂ ਜੀ
ਪਿਆਰ ਓਹਨਾਂ ਹੀ ਮੈਨੂੰ ਕਰਦੇ
ਜਿਹਨਾ ਇਕ ਬਾਬਲਾ ਆਪਣੇ ਧੀ ਨੂੰ ਜੀ
ਕਿਉ ਇਕ ਤਰਫਾ ਨੇ ਹੋ ਜਾਦੇ ਏ ਰਿਸਤੇ
ਫਿਰ ਸੋਚਦੀ ਸੋਚਦੀ ਮੈ ਰੋਣ ਲਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ
ਜਦੋ ਵੀ ਪੁਰਾਣਾ ਚਿਹਰਾ ਭੁਲ ਭੁਲੇਖੇ ਘਰ ਆ ਜਾਦਾ
ਚੰਦਰਾ ਮਨ ਏ ਪੁਰਾਣੇ ਦਿਨਾ ਵਿਚ ਖੋ ਜਾਦਾ
ਠਹਿਰ ਦੇ ਵੀ ਨਹੀ ਬਹੁਤਾ ਚਿਰ ਓ
ਮੈਂ ਤਾ ਮਿੰਨਤਾਂ ਕਰਦੀ -ਕਰਦੀ ਸੀ ਮਨਾਉਣ ਲਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ
ਦੀਪ ਗਗਨ ਵੀਰ ਮੇਰਿਆ
ਦੋਵੇਂ ਭੈਣਾ ਵਸਦੀਆਂ ਨੇ ਵਿਚ ਹਰਿਆਣਾ ਤੇਰੀਆਂ
ਤੂੰ ਆਵੇਗਾ ਮਿਲਣ ਲਈ
ਮੈਂ ਤਾ ਖੁਸੀ ਚ ਪਲ ਪਲ ਸੰਭਾਲਣ ਲਗੀ
22 ਸਾਲਾ ਬਾਬਲੇ ਘਰ ਜਿੰਦਗੀ
ਸੋਹਰੇ ਘਰ ਮੈ ਗਾਉਣ ਲਗੀ ।
0 comments