ਜਿੰਦਗੀ

    ਜਿੰਦਗੀ                      ਦਿਲ ਦੀਆਂ ਗੱਲਾਂ 


ਕਦ ਤੇਰਾ ਸਮਾ ਆਜੇ

ਤੂੰ ਕੀ ਜਾਣੇ ਉਹਦੇ ਰੰਗਾ ਨੂੰ

ਹੱਸ ਕੇ ਜਿੰਦਗੀ ਕਟ ਮਿੱਤਰਾ

ਕੀ ਲੈਣਾ ਕਰਕੇ ਜੰਗਾਂ ਨੂੰ

 

ਬਹੁਤ ਰਾਜੇ ਹੋਏ

ਜਿਹਨਾਂ ਜਿੱਤੀਆਂ ਜੰਗਾਂ ਸੀ

ਓ ਮਹਿਲ ਕਿਸੇ ਕੰਮ ਨਾ ਆਏ

ਜਦੋ ਕੁਦਰਤ ਦੀ ਹੋਇਆ ਮੰਗਾ ਸੀ

ਤੂੰ ਦਾਨ ਓਹਨਾਂ ਨੂੰ ਕਰਦਾ

ਜਿਸਦੀ ਸਿਰ ਦੀ ਤੂੰ ਖਾਵੇ

ਕਦ ਤੇਰਾ ਸਮਾ ਆਜੇ

ਤੂੰ ਕੀ ਜਾਣੇ ਉਹਦੇ ਰੰਗਾ ਨੂੰ

ਹੱਸ ਕੇ ਜਿੰਦਗੀ ਕਟ ਮਿੱਤਰਾ

ਕੀ ਲੈਣਾ ਕਰਕੇ ਜੰਗਾਂ ਨੂੰ ।





ਵਿੱਚ ਉਮਰ ਜਵਾਨੀ ਦੇ

ਪਿਆਰਾ ਵਾਲੇ ਰਾਵੇਂ ਪੈ ਜਾਦੇ

ਛੱਡ ਘਰ ਦੀ ਜਿੰਮੇਵਾਰੀ

ਫਿਰ ਨਸਿਆ ਵਿੱਚ ਲਗ ਜਾਦੇ

ਜਿਹਨਾਂ ਨੇ ਤੈਨੂੰ ਜਨਮ ਦਿੱਤਾ

ਤੂੰ ਉਹਨਾਂ ਨੂੰ ਉਚਾ ਬੋਲੇ

ਰੱਬ ਨੂੰ ਲੱਭਦਾ ਤੀਰਥਾ ਤੇ

ਤੀਰਥ ਤੇਰੇ ਘਰ ਡੋਲੇ

ਹੱਸ ਕੇ ਜਿੰਦਗੀ ਕਟ ਮਿੱਤਰਾ

ਕੀ ਲੈਣਾ ਕਰਕੇ ਜੰਗਾਂ ਨੂੰ

ਕਦ ਤੇਰਾ ਸਮਾ ਆਜੇ

ਤੂੰ ਕੀ ਜਾਣੇ ਉਹਦੇ ਰੰਗਾ ਨੂੰ ।

 

ਕੀ ਲਿਖੇ ਦੀਪ ਅੱਜ ਦੇ ਸਮਾਜ ਬਾਰੇ

ਸ਼ਬਦ ਹੀ ਉਹਦੇ ਕੋਲ ਨਹੀ

ਚਾਰੇ ਪਾਸੇ ਬੇਈਮਾਨੀ ਏ

ਏ ਤੋ  ਬਦਕੇ ਕੁਝ ਹੋਰ ਨਹੀ

ਬਚਪਨ ਖਾਇਆ ਏਨਾ ਮੋਬਾਇਲਾ ਨੇ

ਜਵਾਨੀ ਵਿਚ ਨਸਾਂ ਆਇਆ

ਬੁਢੇ ਰੁਲਣ ਘਰਾਂ ਚ

ਕਹਿੰਦੇ ਇਕ ਮੰਜਾ ਨਾ ਹਿਸੇ ਆਇਆ

ਪੰਜਾਬੀ ਦੌੜਨ ਬਾਹਰਾ ਨੂੰ

ਬਿਹਾਰੀ ਪੰਜਾਬ ਚ ਆਇਆ

ਹਸ ਕੇ ਜਿੰਦਗੀ ਕਟ ਮਿੱਤਰਾ

ਕੀ ਲੈਣਾ ਕਰਕੇ ਜੰਗਾਂ ਨੂੰ

ਕਦ ਤੇਰਾ ਸਮਾ ਆਜੇ

ਤੂੰ ਕੀ ਜਾਣੇ ਉਹਦੇ ਰੰਗਾ ਨੂੰ ।





0 comments