ਡਿਗਰੀ

ਡਿਗਰੀ  

ਨਾ ਕੋਈ ਕਿੱਲਾ ਹਿਸੇ ਆਉਂਦਾ 

ਨਾ ਕੋਲ ਕੋਈ  job ਸਰਕਾਰੀ ਏ 

ਕਰਕੇ ਡਿਗਰੀ ਹੁਣ ਤਾ ਯਾਰਾ 

ਬਾਹਰ ਜਾਣ ਦੀ ਤਿਆਰੀ ਏ।


ਪਹਿਲਾਂ ਖਤਰਾ ਸੀ ਅੰਗਰੇਜਾਂ ਤੋ

ਅੱਜ ਅਪਣੇ ਹੀ ਅੰਗਰੇਜ ਬਣੇ 

ਹਰ ਥਾਂ ਕਰਦੇ ਨੇ ਘੋਟਾਲਾ 

ਦਸ ਕਿੱਥੇ ਕਿੱਥੇ ਬੰਦਾ ਗੱਲ ਨੋਟ ਕਰੇ 

ਛੇ ਤੋ ਵੱਧ ਧਰਮਾਂ ਵਾਲੇ ਦੇਸ ਦੇ ਵਿੱਚ 

corruption ਕਿਉ ਭਾਰੀ ਏ ? 

ਕਰਕੇ ਡਿਗਰੀ ਹੁਣ ਤਾ ਯਾਰਾ 

ਬਾਹਰ ਜਾਣ ਦੀ ਤਿਆਰੀ ਏ ।



A+ ਗਰੇਡ ਵਿੱਚ 12 

ਪੇਪਰ ਦਿੱਤੇ ਸੀ ਸਾਲ ਚ 18 

ਨਹੀ ਪਾਈਆਂ ਸੀ ਵੋਟਾ ਜਿਹਨੇ 

ਪਿਆਰ ਵਾਲੀਆਂ ਸਰਕਾਰਾਂ ਨੂੰ 

ਇਕ ਲੱਖ Candidates ਤੇ 100 ਪੋਸਟਾ

Reservation ਵੀ ਨਾਲੇ ਮਿਹਨਤਾਂ ਉਤੇ ਭਾਰੀ ਏ 

ਕਰਕੇ ਡਿਗਰੀ ਹੁਣ ਤਾ ਯਾਰਾ 

ਬਾਹਰ ਜਾਣ ਦੀ ਤਿਆਰੀ ਏ ।



ਸੁਨੀਲ ਤੇ ਹੁਕਮ ਸੈਪ ਵਿੱਚ ਕੁਵੈਤਾ 

ਜੱਸੀ ਹੋਰਾਂ ਨੇ ਕਨੇਡਾ ਚ ਲਾਏ ਡੇਰੇ ਨੇ 

ਏਨੇ ਸੌਖੇ ਨਹੀ ਹੁੰਦੇ ਘਰ- ਬਾਰ ਛੱਡਣੇ 

ਪਰ ਹਲਾਤਾ ਨੇ ਸਭ ਨੂੰ ਪਾਏ ਘੇਰੇ ਨੇ 

ਦੀਪ ਗਗਨ ਵੀ ਲਉ ਸਿਰ ਜਿੰਮੇਵਾਰੀ 

ਕਿਸਮਤ ਭਾਵੇ ਇਹਦੀ ਮੁੜ ਤੋ ਮਾੜੀ ਏ 

ਕਰਕੇ ਡਿਗਰੀ ਹੁਣ ਤਾ ਯਾਰਾ 

ਬਾਹਰ ਜਾਣ ਦੀ ਤਿਆਰੀ ਏ ।








0 comments