ਧੋਖਾ ਨਾ ਕਰ ਜਾਵੀਂ

 

ਤੂੰ ਧੋਖਾ ਨਾ ਕਰ ਜਾਵੀ 


ਵੇਖੀ ਅਪਣਾ ਅਪਣਾ ਕਹਿ ਕੇ

ਖੁਦ ਬੇਗਾਨਾ ਨਾ ਹੋ ਜਾਵੀ 

ਪਿਆਰ ਹੋਇਆ ਬੜੀ ਨਾਲ ਮੁਸਕਲਾ ,

ਤੂੰ ਧੋਖਾ ਨਾ ਕਰ ਜਾਵੀ ! 

ਬੈਠ ਰੁੱਖਾ ਦੀ ਛਾਵਾਂ ਹੇਠ 

ਤੇਰੇ ਗੀਤ ਗਾਵਾਂ ਮੈਂ,,,

ਤੂੰ ਪਤਝੜ ਦੇ ਵਿਚ ਸਾਥ ਨਾ ਛਡ ਜਾਵੀਂ ,

ਮੇਰੇ  ਸੁਪਨੇ ਨੇ ਅਸਮਾਨਾਂ ਦੇ ,

ਤੂੰ ਕਾਲੀ ਬਦਲੀ ਨਾ ਬਣ ਜਾਵੀਂ, 

ਪਿਆਰ ਹੋਇਆ ਬੜੀ ਨਾਲ ਮੁਸਕਲਾ ,

ਤੂੰ ਧੋਖਾ ਨਾ ਕਰ ਜਾਵੀਂ ।


ਮੈ ਮੁਸਾਫਿਰ ਤੇਰੇ ਰਾਹਾਂ ਦਾ ,

ਤੂੰ ਵਿੱਚ ਰੋਡੇ ਨਾ ਪਾਵੀਂ,

ਡਰ ਲਗਦਾ ਮੈਨੂੰ ਹਨੇਰੇ ਤੋ ,

ਤੂੰ ਹਨੇਰਾ ਨਾ ਬਣ ਜਾਵੀਂ ,

ਹੱਸਦੇ ਚਿਹਰੇ ਮੈਨੂੰ ਚੰਗੇ ਲਗਦੇ,

ਤੂੰ ਹੰਝੂ ਨਾ ਦੇ ਜਾਵੀਂ, 

ਇਜਤਾਂ  ਵਾਲਾ ਪਰਿਵਾਰ ਏ ਮੇਰਾ 

ਤੂੰ ਇਜਤ ਨਾ ਲਾ ਜਾਵੀਂ,

ਪਿਆਰ ਹੋਇਆ ਬੜੀ ਨਾਲ ਮੁਸਕਲਾ, 

ਤੂੰ ਧੋਖਾ ਨਾ ਕਰ ਜਾਵੀਂ ।


ਦੀਪ ਨੇ ਮੰਗਿਆ ਤੈਨੂੰ ਰੱਬ ਤੋ ਵੇ 

ਤੂੰ ਦੁਆਵਾਂ ਬਣ ਕੇ ਆਵੀਂ, 

ਲੋਡ ਨਾ ਪਵੇ ਕਦੇ ਦੂਜੇ ਦੀ ,

ਤੂੰ ਏਨਾ ਵਿਸਵਾਸ ਕਰਾ  ਜਾਵੀਂ ,

ਪਿਆਰ ਹੋਇਆ ਬੜੀ ਨਾਲ ਮੁਸਕਲਾ, 

ਤੂੰ ਧੋਖਾ ਨਾ ਕਰ ਜਾਵੀਂ ।

1 comments

  1. Most of his designs do not require any sort of helps, so they are nice for any beginner in search of one thing cool to print. I am all the time on the lookout for new 3D printing ideas to place my printers to work. In this article I will cowl my prime 3D printing designs for beginners. These fashions are easy to print, with CNC machining out much fiddling around in the slicer.

    ReplyDelete