ਖਿਆਲ

                                              ਦਿਲ ਦੀਆ ਗੱਲਾਂ

  ਖਿਆਲ

 

ਤੂੰ ਵੀ ਓਹੀ ਮੈ ਵੀ ਓਹੀ

ਬਸ ਖਿਆਲ ਜਿਹੇ ਬਦਲ ਗਏ

ਜਿਹੜੇ ਦਿਲ ਨਾਲ ਸੀ ਚਾਹੁੰਦਾ ਤੈਨੂੰ

ਅੱਜ ਓ ਦਿਲ ਬਦਲ ਗਏ ।

 

ਮੈਨੂੰ  ਨਾ ਕਦੇ ਸਮਝ ਆਉਣੀ

ਜੋ ਤੂੰ ਤੇ ਰੱਬ ਕੀਤਾ

ਜਿਨ੍ਹਾਂ ਸੀ ਵਿਸਵਾਸ ਦੋਵਾਂ ਤੇ

ਉਨ੍ਹਾਂ ਹੀ ਧੋਖਾ ਦਿਤਾ

ਕੱਲੇ ਰਹੀਏ ਵਾਂਗ ਸੁਦਾਇਆ

ਮੈਨੂੰ ਤਾ ਮੇਰੇ ਅਪਣੇ ਹੀ ਛੱਡ ਗਏ

ਜਿਹੜੇ ਦਿਲ ਨਾਲ ਸੀ ਚਾਹੁੰਦਾ ਤੈਨੂੰ

ਅੱਜ ਓ ਦਿਲ ਬਦਲ ਗਏ ।

 

ਕੀ ਪਾਇਆ ਤੂ ਮੈਨੂੰ ਛੱਡ ਕੇ

ਕਿਹੜਾ ਮਹਿਲ ਤੇਰੇ ਹਿਸੇ ਆਇਆ

ਉਸ ਪਿਆਰ ਨੂੰ ਬੁਰਾ ਕਹਿੰਦੇ ਨੇ ਲੋਕੀ

ਜਿਹਦੇ ਵਿੱਚ ਹੋਵੇ ਮਾਇਆ

ਵੇਖ ਕੇ ਸੋਹਣਾ ਰੂਪ ਜਿਹਨਾ ਦਾ

ਕਾਲੇ ਹਨੇਰ ਵੀ ਢਲ ਗਏ

ਜਿਹੜੇ ਦਿਲ ਨਾਲ ਸੀ ਚਾਹੁੰਦਾ ਤੈਨੂੰ

ਅੱਜ ਓ ਦਿਲ ਬਦਲ ਗਏ ।

 

ਦੀਪ ਵੀ ਸੀ ਇਕ ਪਾਗਲ ਜਿਹੜਾ

ਤੈਨੂੰ ਸੀ ਰੱਬ ਮੰਨਦਾ

ਸੁਪਨਾ ਸੀ ਤੇਰੇ ਨਾਲ ਗੱਲ ਕਰਨ ਦਾ

ਤੇ  ਗੱਲ ਕਰਨ ਤੋ ਸੀ ਸੰਗਦਾ

ਤੂੰ ,  ਤਾ ਨਾ ਸਮਝ ਸਕੀ

ਮੇਰੇ ਤਾ ਸਭ ਚਾਅ ਹੀ ਰੁਲ ਗਏ

ਜਿਹੜੇ ਦਿਲ ਨਾਲ ਸੀ ਚਾਹੁੰਦਾ ਤੈਨੂੰ

ਅੱਜ ਓ ਦਿਲ ਬਦਲ ਗਏ ।






0 comments