ਮਜਬੂਰੀਆਂ

        ਮਜਬੂਰੀ 


ਵਿੱਚ ਕਿਤਾਬਾਂ ਲਿਖੀਆਂ ਸੀਂ ਜੋ ਨਾਮ ਤੇਰਾ 

ਅੱਜ ਵੇਖ ਕੇ ਅੱਖਾਂ ਵਿੱਚ ਹੰਝੂ ਆਏ ਮੇਰੇ

ਤੇਰੇ ਤੋ ਚੰਗੀ  ਮੇਰੇ ਪੈੱਨ ਦੀ ਸਹੀਂ(ink) ਨਿਕਲੀ 

ਜਿਹੜੀ ਦਿਖਾਉਂਦੀ ਏ ਅੱਜ ਵੀ ਗੂੜੇ ਨਾਮ ਤੇਰੇ 

ਘਰ ਦੀਆਂ ਕਚੀਆ ਕੰਧਾਂ ਵੇਖ ਕੇ ਛੱਡ ਗਏ ਸੀ

ਤੇ ਨਾ ਲਗਾਤਾ ਮਜਬੂਰੀਆਂ ਦਾ ਦਿਲਾ ।









ਇਕ ਤੋ ਵੱਧ ਕੇ ਯਾਰੀ ਕਿਸੇ ਨਾਲ ਲਾਉਣੀ ਨੀ 

ਓ ਵੀ ਲਾਉਣੀ ਏ ਸਰਦਾਰ ਨਾਲ ਦਿਲਾ 

ਵਾਂਗ ਰੁੱਤਾਂ ਦੇ ਸਾਨੂੰ ਛੱਡ ਗਏ ਸੀ 

ਫਿਰ ਪਿਆਰ ਹੋਰਾਂ ਨਾਲ ਪਾ ਲਿਆ ਸੀ ਦਿਲਾ 

ਘਰ ਦੀਆਂ ਕਚੀਆ ਕੰਧਾਂ ਵੇਖ ਕੇ ਛੱਡ ਗਏ ਸੀ 

ਤੇ ਨਾ ਲਗਾਤਾ ਮਜਬੂਰੀਆਂ ਦਾ ਦਿਲਾਂ ।





ਦੀਪ ਗਗਨ ਨੇ ਤੈਨੂੰ ਯਾਰਾ ਸੱਚੇ ਦਿਲੋਂ ਚਾਹਿਆ ਸੀ 

ਮੁਖੜਾ ਤੇਰਾ ਦਿਲ ਦੇ ਵਿਚ ਵਸਾਇਆ ਸੀ 

ਕਿਸਮਤ ਅਤੇ ਸਮੇਂ ਦੋਨਾ ਨੇ ਮੇਰੇ ਨਾਲ ਵੈਰ ਲਾਇਆ ਸੀ 

ਵਿਚਕਾਰ ਖੜਾ ਹੋ ਗਿਆ ਪਿਆਰ ਤੇਰਾ 

ਘਰ ਦੀਆਂ ਕਚੀਆ ਕੰਧਾਂ ਵੇਖ ਕੇ ਛੱਡ ਗਏ ਸੀ 

ਤੇ ਨਾ ਲਗਾਤਾ ਮਜਬੂਰੀਆਂ ਦਾ ਦਿਲਾਂ ।







0 comments