ਬਚਪਨ ਦੀਆਂ ਯਾਦਾਂ
ਜਦੋ ਅਸੀ ਸਕੂਲ ਤੋ ਆਉਦੇ ਸੀ
ਘਰ ਰੱਖ ਕੇ ਬਸਤਾ ਮੋਟਰਾ ਤੇ ਨਹਾਉਣ ਚਲੇ ਜਾਂਦੇ ਸੀ
ਰਾਤੀ 8 ਤੋ 11 ਲੁਕਣ ਮੀਟੀ ਖੇਡ ਕੇ ਲਗਾਉਂਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ

ਭੂਆ, ਮਾਸੀ, ਮਾਸੜ, ਮਾਮੀ ਜਾ ਕਿਸੇ ਹੋਰ
ਰਿਸ਼ਤੇਦਾਰ ਨੇ ਘਰ ਆ ਜਾਣਾ ,
ਵੇਖ ਕੇ ਲਿਫਾਫਾ ਹੱਥਾਂ ਚ , ਰੂਹ ਨੇ ਖੁਸ ਹੋ ਜਾਣਾ
ਜਾਦੇ ਵਾਰੀ ਸਾਨੂੰ ਉਹ ਪੈਸੇ ਵੀ ਦੇ ਕੇ ਜਾਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਬੀਤ ਜਾਦਾ ਸੀ Sunday ਦਾ ਦਿਨ
ਖੇਡ ਕੇ ਤਾਸ ਤੇ ਗੋਲੀਆਂ ਓਏ
ਕਢ ਕੇ ਗੰਡੋਏ, ਲੈ ਕੇ ਡੋਰਾ
ਚਲੇ ਜਾਦੇ ਸੀ ਅਸੀ ਬੰਦੋ ਬੰਦ ਓਏ
ਖਰੀਦ ਕੇ ਟਰੈਕਟਰ ਮੇਲੇ ਚੋ
ਅਸੀਂ ਮਿੱਟੀ ਵਾਲੇ ਖੱਡੇ ਵੀ ਲਾਉਂਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਕਿਹੜੇ ਕਿਹੜੇ ਤਿਉਹਾਰਾਂ ਦੀ ਗੱਲ ਕਰਾ
ਸਾਡੇ ਲਈ ਹਰ ਦਿਨ ਤਿਉਹਾਰ ਹੁੰਦੇ ਸੀ
ਖਰੀਦ ਕੇ ਰੰਗ ਗੁਲਾਲ ਹੋਲੀ ਨੂੰ
ਦਿਵਾਲੀ ਅਤੇ ਦੁਸਹਿਰਾ ਅਨਾਰ ਬੰਬ ਨਾਲ ਮਨਾਉਂਦੇ ਸੀ
ਕੰਡਿਆਂ ਅਤੇ ਰੱਖੜੀਆ ਨੂੰ
ਅਸੀ ਭੈਣਾਂ ਸੰਗ ਗਿੱਧਾ ਵੀ ਪਾਉਂਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਯਾਰਾ ਦਿਨ ਤਾ ਓਹੀ ਸੀਂ ਜਿਹੜੇ ਬਚਪਨ ਵੇਲੇ ਆਉਦੇ ਸੀ
ਦੀਪ ਗਗਨ ਵੇਖ ਕੇ ਹਾਲਾਤ ਅੱਜ ਹੈਰਾਨ ਹੋ ਜਾਦਾ
ਕਾਸ ! ਰੱਬਾ ਬਚਪਨ ਵਾਲੀਆਂ ਉਮਰਾਂ ਨੂੰ
ਥੋੜਾ ਹੋਰ ਵਧਾ ਦਿੰਦਾ
ਨਾ ਕੋਈ ਇਸ਼ਕ ਬਿਮਾਰੀ ਸੀ
ਨਾ ਕੋਈ ਟੈਨਸ਼ਨ ਸਿਰ ਭਾਰੀ ਸੀ
ਤਿੰਨ ਚਾਰ ਸੀ ਯਾਰ ਮੇਰੇ ਜਿਹੜੇ ਦੂਜਿਆਂ ਦੇ
ਵਿਆਹਾਂ ਵਿੱਚ ਗਾਹ ਪਾਉਂਦੇ ਸੀ

0 comments