ਸਕੂਲ ਟਾਈਮ
ਸੋਚ ਨੂੰ ਲੇ ਕੇ ਚਲਾ ਗਿਆ ਮੈ ਵਿੱਚ 2017-18
ਯਾਦ ਆਈਆਂ ਮੈਨੂੰ ਸਕੂਲ ਦੀਆ ਕਲੀ -ਕਲੀ ਦੀਵਾਰਾਂ
ਜਿੰਦਗੀ ਬੜੀ ਘੈਂਟ ਸੀ ਨਾਲ ਯਾਰਾ
ਬਹੁਤ ਲੁੱਟਿਆ ਅਸੀ ਮੌਜ ਬਹਾਰਾ ।
28 ਬੈਂਚ, 47 ਵਿਦਿਆਰਥੀ, 5 ਟੀਚਰ ਸਾਹਿਬਾਨ ਸੀ
ਅੱਗੇ 18 ਕੁੜੀਆਂ ਦੇ ਰੋਲ ਨੰਬਰ
ਤੇ ਪਿਛੇ 29 ਮੁੰਡੇ ਬਿਰਾਜਮਾਨ ਸੀ
ਕੱਲਾ ਕੱਲਾ ਤਿਉਹਾਰ ਵੀ ਅਸੀ ਰਲ ਕੇ ਮਨਾਇਆ ਯਾਰਾ
ਜਿੰਦਗੀ ਬੜੀ ਘੈਂਟ ਸੀ ਨਾਲ ਯਾਰਾ
ਬਹੁਤ ਲੁੱਟਿਆ ਅਸੀ ਮੌਜ ਬਹਾਰਾ ।
political science ਦਾ ਫਸਟ ਲੈਕਚਰ ਲੈ ਕੇ
ਗੁਰਜੀਤ ਸਰ ਨੇ ਕਲਾਸ ਚ ਆ ਜਾਣਾ
ਤੇ ਵਿਚਕਾਰ 'ਹੱਸੇ ਦੀ ਗਾਰੰਟੀ ' ਵਾਲੇ
ਨਿਰੰਜਣ ਨੰਜਾ ਸਰ ਨੇ ਛਾ ਜਾਣਾ
is ,am ,are ਰਾਜਵੀਰ ਸਰ ਨੇ ਸਿਖਾਏ ਸਾਨੂੰ
ਪੰਜਾਬੀ ਸਭਿਆਚਾਰ ਵਾਲੇ ਰਾਹ ਤੇ
ਪ੍ਰਿੰਸੀਪਲ ਸਰ ਨੇ ਪਾਈਆਂ ਸਾਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੇ ਕੇ
29 ਮਾਰਚ 1849 ਤਕ history of punjab
ਸੰਦੀਪ ਮੈਡਲ ਨੇ ਸਾਨੂੰ ਪੜਾਇਆ ਯਾਰਾ
ਜਿੰਦਗੀ ਬੜੀ ਘੈਂਟ ਸੀ ਨਾਲ ਯਾਰਾ
ਬਹੁਤ ਲੁੱਟਿਆ ਅਸੀ ਮੌਜ ਬਹਾਰਾ ।
ਸੱਚੀ ਮੈਂ ਉਸ ਦਿਨ ਬਹੁਤ ਰੋਇਆ ਸੀ
ਜਦੋ 4 ਸਾਲਾ ਵਾਲਾ ਛੱਡ ਸਕੂਲੀ ਰਾਹ
ਕਾਲਜ ਵੱਲ ਨੂੰ ਹੋਇਆ ਸੀ
ਇਕ ਸੁਪਨਾ ਸੀ ਕਿਸੇ ਨੂੰ ਪਾਉਣ ਦਾ
ਰੱਬ ਵਾਗੂੰ ਚਾਹੁੰਣ ਦਾ
ਪਰ ਮੈ ਭੁੱਲ ਬੈਠਾ ਸੀ
ਕੀ ਕੁਝ ਚੀਜਾਂ ਨਾ ਚਾਹੁੰਦਿਆਂ ਵੀ
ਨਹੀ ਮਿਲ ਸਕਦੀਆਂ ਯਾਰਾ
ਜਿੰਦਗੀ ਬੜੀ ਘੈਂਟ ਸੀ ਨਾਲ ਯਾਰਾ
ਬਹੁਤ ਲੁੱਟਿਆ ਅਸੀ ਮੌਜ ਬਹਾਰਾ ।
0 comments